ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਜਲਦੀ ਲਾਗੂ ਕਰੇ - ਰਾਜਗੜ੍ਹ
ਅਮਲੋਹ, ਨਾਭਾ 30 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋਅ) ਆਈ ਟੀ ਆਈ ਇੰਪਲਾਈਜ ਐਸੋਸੀਏਸ਼ਨ ਦੇ ਸੂਬਾ ਆਗੂ ਪ੍ਰਧਾਨ ਗੁਰਜੰਟ ਸਿੰਘ ਰਾਜਗੜ੍ਹ ਦੀ ਸਰਪ੍ਰਸਤੀ ਹੇਠ, ਡਵੀਜ਼ਨ ਪ੍ਰਧਾਨ ਬਲਵਿੰਦਰ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਵਿੱਚ ਡਵੀਜ਼ਨ ਅਮਲੋਹ ਵਿਖੇ ਅਤੇ ਸਬ ਡਵੀਜ਼ਨ ਸਮਸ਼ਪੁਰ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਥੇਬੰਦੀ ਦਾ ਝੰਡਾ ਚੜਾਇਆ ਗਿਆ। ਇਸ ਸਮੇਂ ਪ੍ਰਧਾਨ ਗੁਰਜੰਟ ਸਿੰਘ ਰਾਜਗੜ੍ਹ ਨੇ ਕਿਹਾ ਕਿ 1886 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਦਾ ਬਹੁਤ ਵੱਡਾ ਇਕੱਠ ਹੋਇਆ। ਇਸ ਸਮੇਂ ਮਜ਼ਦੂਰਾਂ ਦਾ ਸਰਕਾਰਾਂ ਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਸੀ। ਮਜ਼ਦੂਰ ਜਾਂ ਕਿਰਤੀ ਲੋਕਾਂ ਤੋਂ 15-15 ਤੋਂ 18-18 ਘੰਟੇ ਕੰਮ ਲਿਆ ਜਾਂਦਾ ਸੀ। ਹਫਤਾਵਾਰੀ ਕੋਈ ਛੁੱਟੀ ਵੀ ਨਹੀਂ ਸੀ ਮਿਲਦੀ। ਇਸ ਮਾੜੇ ਵਤੀਰੇ ਦੇ ਕਾਰਨ ਮਜ਼ਦੂਰ ਜਮਾਤ ਇਕੱਠੀ ਹੋਈ। ਇਸ ਸਮੇਂ ਬਹੁਤ ਸਾਰੇ ਸੰਘਰਸ਼ੀ ਯੋਧਿਆਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਇਥੋਂ ਤੱਕ ਛੱਟੇ ਬੱਚੇ ਵੀ ਸ਼ਹੀਦ ਹੋ ਗਏ। ਆਖਿਰ ਜਿੱਤ ਕਿਰਤੀ ਲੋਕਾਂ ਦੀ ਹੋਈ। ਉਸ ਦਿਨ ਤੋਂ ਮਈ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਾ। ਲੋਕਾਂ ਨੂੰ ਆਪਣੇ ਹੱਕ ਮਿਲੇ 8 ਘੰਟੇ ਕੰਮ ਦਾ ਸਮਾਂ ਤੈਅ ਹੋਇਆ ਅਤੇ ਹਫਤੇ ਬਾਅਦ ਇੱਕ ਦਿਨ ਛੁੱਟੀ ਵੀ ਮਿਲੀ। ਅਸੀਂ ਅੱਜ ਵੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅੱਜ ਦੀਆਂ ਸਰਕਾਰਾ ਫਿਰ ਤੋਂ ਉਹੀ ਰਾਹ ਤੇ ਤੁਰਨ ਲੱਗੀਆਂ ਹਨ। ਮੁਲਾਜ਼ਮਾਂ ਨਾਲ ਧੱਕਾ ਕਰਦੀਆਂ ਹਨ। ਮੈਨੇਜਮੈਂਟ ਤੇ ਸਰਕਾਰ ਵਾਰ ਵਾਰ ਵਾਅਦੇ ਕਰਕੇ ਮੁੱਕਰ ਰਹੀਆਂ ਹਨ। ਇਸ ਸਮੇਂ ਆਗੂਆਂ ਨੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਸਾਡੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਸੀ ਆਰ ਏ 267/11 ਅਤੇ 281/13 ਵਾਲੇ ਸਾਥੀਆਂ ਦਾ ਕੰਟਰੈਕਟ ਸਮਾਂ ਸਰਵਿਸ ਵਿੱਚ ਜੋੜਨਾ, ਏਲਮ ਤੋਂ ਲਾਇਨ ਮੈਨ ਬਣਾਉਣਾ, ਲਾਇਨ ਮੈਨ ਤੋਂ ਜੇ ਈ ਬਣਾਉਣ ਲਈ ਟੈਸਟ ਮੁੜ ਚਾਲੂ ਕੀਤਾ ਜਾਵੇ, ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਆਦਿ ਮੰਗਾਂ ਤੁਰੰਤ ਲਾਗੂ ਕਰੇ ਨਹੀਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਇੰਜੀ ਰਵਿੰਦਰ ਕੁਮਾਰ ਜੇ ਈ, ਬਲਜਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਸੁੱਧੇਵਾਲ, ਕਰਮਜੀਤ ਸਿੰਘ ਮੱਲੇਵਾਲ, ਸੰਜੀਵ ਕੁਮਾਰ ਖਨੌੜਾ, ਰਣਜੀਤ ਸਿੰਘ, ਤੀਰਥ ਸਿੰਘ, ਰਾਜਿੰਦਰ ਸਿੰਘ, ਅਜੈ ਪਾਲ, ਅਕਾਸ਼ਦੀਪ ਸਿੰਘ, ਨਰਿੰਦਰ ਸਿੰਘ, ਪੰਕਜ ਘਈ, ਕਮਲਪ੍ਰੀਤ ਸਿੰਘ, ਕਰਮ ਸਿੰਘ, ਗੁਲਸ਼ਨ ਕੁਮਾਰ, ਹਰਮਨ ਸਿੰਘ, ਤਿਵਾੜੀ ਸ਼ਰਮਾ, ਗਗਨਦੀਪ ਸਿੰਘ, ਅਮ੍ਰਿਤਪਾਲ ਸਿੰਘ, ਜਸਪ੍ਰੀਤ ਕੌਰ, ਬਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।
No comments
Post a Comment